ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Politics ਵਰਲਡ ਵਾਈਡ ਬਸਪਾ ਟੀਮ ਨੇ ਬਸਪਾ ਦੇ ਸੂਬਾ ਪ੍ਰਧਾਨ ਡਾ...

ਵਰਲਡ ਵਾਈਡ ਬਸਪਾ ਟੀਮ ਨੇ ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

ਵਰਲਡ ਵਾਈਡ ਬਸਪਾ ਟੀਮ ਨੇ ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ
ਡਾ.ਕਰੀਮਪੁਰੀ ਦੇ ਇਟਲੀ ਦੌਰੇ ਦਾ ਮੁੱਖ ਉਦੇਸ਼ ਬਸਪਾ ਨੂੰ ਹੋਰ ਮਜ਼ਬੂਤ ਕਰਨਾ ਹੈ - ਪ੍ਰਭਦਿਆਲ ਪ੍ਰੇਮਪੁਰਾ 
 
ਫਗਵਾੜਾ  9 ਅਕਤੂਬਰ ,
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੇ ਇਟਲੀ ਪਹੁੰਚਣ ’ਤੇ ਵਰਲਡ ਵਾਈਡ ਬਸਪਾ ਟੀਮ ਇਟਲੀ ਵੱਲੋਂ ਵਿਸ਼ੇਸ਼ ਸਵਾਗਤੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਟਲੀ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਬਹੁਜਨ ਮਿਸ਼ਨ ਨਾਲ ਜੁੜੇ ਸਾਥੀਆਂ ਵੱਲੋਂ ਡਾ. ਕਰੀਮਪੁਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਸਾਥੀ ਪ੍ਰਭਦਿਆਲ ਇਟਲੀ ਨੇ ਡਾ. ਕਰੀਮਪੁਰੀ ਦੇ ਇਟਲੀ ਦੌਰੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਬਹੁਜਨ ਸਮਾਜ ਦੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਬਹੁਜਨ ਮਿਸ਼ਨ ਦੀ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਪਰਮਿੰਦਰ ਜੀ ਫਰਾਂਸ, ਧਰਮ ਪਾਲ ਕਲੇਰ ਜਰਮਨੀ, ਸ੍ਰੀ ਹਰਜਿੰਦਰ ਮੱਲ  ਕਨੇਡਾ, ਸ੍ਰੀਮਤੀ ਚੰਚਲ ਮੱਲ, ਸ੍ਰੀ ਹਜਾਰੇ ਮਹਾਰਾਸ਼ਟਰ ਅਤੇ ਸ੍ਰੀਮਤੀ ਅਨੂਲਾ ਹਜਾਰੇ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਵਿੱਚ ਵਰਲਡ ਵਾਈਡ ਬਸਪਾ ਟੀਮ ਇਟਲੀ ਦੇ ਸਾਥੀ ਸ੍ਰੀ ਰਾਮ ਲੁਭਾਇਆ ਕੈਂਥ, ਸ੍ਰੀ ਗੁਰਬੱਖਸ ਲਾਲ ਜੱਸਲ, ਮਦਨ ਮੋਹਨ ਬੰਗੜ, ਭਜਨ ਬੰਗੜ, ਮਨਮੋਹਣ ਲਾਲ ਬੱਧਣ, ਸੱਤਪਾਲ ਅਜਨਾਗਰ, ਬਿੱਟੂ ਬਿਲਗਾ, ਵਿਜੇ ਬਿਲਗਾ, ਅਸ਼ਵਨੀ ਚੁੰਬਰ, ਚੰਚਲ ਸਿੰਘ, ਰੂਪਾ ਮਹਿਮੀ, ਸੋਮਾ ਬਿਲਗਾ, ਪੋਲ ਚੰਦ ਦੁੱਗ, ਗੋਬਿੰਦ ਮਹੇ ਅਤੇ ਗੁਰਮੀਤ ਕੋਰੋਟਾਣੀ ਸਮੇਤ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਬਹੁਜਨ ਸਮਾਜ ਨੂੰ ਸੰਗਠਿਤ ਤੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦਾ ਬਹੁਜਨ ਸਮਾਜ ਵੀ ਸਮਾਜਿਕ ਬਰਾਬਰੀ, ਹੱਕਾਂ ਅਤੇ ਸਮਾਜਿਕ ਪਰਿਵਰਤਨ ਦੇ ਮਿਸ਼ਨ ਨਾਲ ਲਗਾਤਾਰ ਜੁੜਿਆ ਹੋਇਆ ਹੈ। ਡਾ. ਕਰੀਮਪੁਰੀ ਦੇ ਇਟਲੀ ਦੌਰੇ ਨੂੰ ਲੈ ਕੇ ਸਾਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਬਹੁਜਨ ਏਕਤਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ।