ਲੁਧਿਆਣਾ ਦੇ ਵਿਦਿਆਰਥੀਆਂ ਨੇ ਪਹਿਲੇ ਸਥਾਨਾਂ ਤੇ ਕੀਤਾ ਕਬਜ਼ਾ ।
ਫਗਵਾੜਾ,
ਬੱਚਿਆਂ ਨੂੰ ਆਪਣੀ ਗੌਰਵਸ਼ਾਲੀ ਸੰਸਕ੍ਰਤਿੀ ਤੋਂ ਜਾਣੂ ਕਰਵਾਉਣ ਅਤੇ ਦੇਸ਼ ਪ੍ਰੇਮ ਦੀ ਜਯੋਤੀ ਜਲਾਏ ਰੱਖਣ ਲਈ ਭਾਰਤ ਵਿਕਾਸ ਪਰਿਸ਼ਦ ਪੰਜਾਬ ਪੱਛਮ ਵਲੋਂ ਰਾਜ ਪੱਧਰੀ “ਭਾਰਤ ਕੋ ਜਾਨੋ” ਅਤੇ ਸ਼੍ਰੀ ਗੁਰੁ ਤੇਗ ਬਹਾਦਰ ਬਲੀਦਾਨ ਦਿਵਸ ਭਾਸ਼ਣ ਪ੍ਰਤੀਯੋਗਤਾ ਪਿਰਾਮਿਡ ਕਾਲਜ ਆਫ ਬਿਜਨੈਸ ਐਂਡ ਟੈਕਨਾਲੌਜੀ ਜੀ ਟੀ ਰੋਡ ਮੇਹਟਾਂ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ । ਸਟੇਟ ਪ੍ਰਧਾਨ ਵਿਵੇਕ ਸ਼ਰਮਾ ਅਤੇ ਸ਼ਾਖਾ ਪ੍ਰਧਾਨ ਰਵਿੰਦਰ ਗੁਲਾਟੀ ਦੀ ਪ੍ਰਧਾਨਗੀ ਹੇਠ ਆਯੋਜਿਤ ਇਨਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਉਦਯੋਗਪਤੀ ਅਸ਼ੋਕ ਸੇਠੀ ਨੇ ਕਿਹਾ ਕਿ ਪਰਸ਼ਿਦ ਦੇ ਦੇਸ਼ ਪ੍ਰੇਮ ਦੇ ਪ੍ਰੋਜੈਕਟ ਬੱਚਿਆਂ ਲਈ ਨੈਤਿਕ ਸਿੱਖਿਆ ਦੀ ਗੁਥਲੀ ਦਾ ਕੰਮ ਕਰਦੇ ਹਨ, ਜੋ ਕਿ ਵਧੀਆ ਸਮਾਜ ਦੀ ਸਿਰਜਣਾ ਲਈ ਅਤੀ ਜ਼ਰੂਰੀ ਹੈ । ਕਾਲਜ ਦੇ ਡਾਇਰੈਕਟਰ ਡਾ. ਇੰਦਰਪਾਲ ਸਿੰਘ ਨੇ ਗੁਰੁ ਤੇਗ ਬਹਾਦਰ ਜੀ ਦੀ ਅਮਰ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ ਕਿਹਾ ਕਿ ਸਿੱਖਿਆ ਦੌਰਾਨ ਵਿਦਿਆਰਥੀਆਂ ਨੂੰ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਪਰਿਸ਼ਦ ਇਸ ਤਰਾਂ ਦੇ ਪ੍ਰੋਜੈਕਟਾਂ ਰਾਹੀਂ ਬਹੁਤ ਵੱਡੀ ਸੇਵਾ ਕਰ ਰਹੀ ਹੈ । ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਜਲਨ ਅਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਇਨ ਨਾਲ ਕੀਤੀ ਗਈ । ਇਸ ਤੋਂ ਬਾਅਦ ਭਾਰਤ ਕੋ ਜਾਨੋ ਦੇ ਪ੍ਰੋਜੈਕਟ ਡਾਇਰੈਕਟਰਾਂ ਰਾਕੇਸ਼ ਸਚਦੇਵਾ, ਕੰਕੇਸ਼ ਗੁਪਤਾ, ਵਿਕਰਮ ਅਰੋੜਾ ਅਤੇ ਡਾ. ਵਰਿੰਦਰਾ ਗੋਗਨ ਨੇ ਜੂਨੀਅਰ ਅਤੇ ਸੀਨੀਅਰ ਵਰਗਾਂ ਦੇ ਵਿਦਿਆਰਥੀਆਂ ਕੋਲੋਂ ਇਤਹਿਾਸ, ਭਾਰਤੀ ਸੰਪਰਦਾ, ਨਦੀਆਂ, ਦੇਸ਼ ਭਗਤਾਂ ਅਤੇ ਭੂਗੋਲ ਸਬੰਧੀ ਪ੍ਰਸ਼ਨਾਂ ਰਾਹੀਂ ਬੱਚਿਆਂ ਦੇ ਆਮ ਗਿਆਨ ਦੀ ਜਾਂਚ ਕੀਤੀ ਗਈ । ਇਸੇ ਤਰਾਂ ਮਨੋਜ ਹਾਂਡਾ ਦੀ ਦੇਖ ਰੇਖ ਹੇਠ ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਵਲੋਂ ਨੌਵੇਂ ਗੁਰੁ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਕੁਇਜ਼ ਦੇ ਜੂਨੀਅਰ ਵਰਗ ਵਿੱਚ ਆਰੀਆ ਕੰਨਿਆ ਗੁਰੂਕੁਲ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ ਹਰਸ਼ਿਨੀ ਭਾਸਕਰ ਅਤੇ ਅਕਸ਼ਿਤ ਸਿਨਹਾ ਨੇ ਬਾਜ਼ੀ ਮਾਰੀ ਜਦੋਂ ਕਿ ਸੀਨੀਅਰ ਵਰਗ ਵਿੱਚ ਡੀ ਏ ਵੀ ਸਕੂਲ ਬੀ ਆਰ ਐਸ ਨਗਰ ਲੁਧਿਆਣਾ ਦੇ ਵਿਦਿਆਰਥੀਆੱ ਅਰੁਨਭ ਅਰੋੜਾ ਅਤੇ ਗੁਰਸ਼ਾਨ ਸਿੰਘ ਸਿੱਧੂ ਨੇ ਜਿੱਤ ਦਰਜ ਕੀਤੀ । ਸ਼੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ ਮਕਾਬਲੇ ਦੇ ਜੱਜ ਸਾਹਿਬਾਨ ਡਾ. ਅਨੀਤਾ ਗੋਗਨਾ ਅਤੇ ਡਾ. ਭੁਪਿੰਦਰ ਕੌਰ ਵਲੋਂ ਗੁਰੁ ਗੋਬਿੰਦ ਸਿੰਘ ਪਬਲਿਕ ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਮ੍ਰਿਤ ਕੌਰ ਨੂੰ ਪੰਜਾਬੀ ਅਤੇ ਬੀ ਸੀ ਐਮ ਆਰੀਆ ਮਾਡਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਮਾਹੀ ਸਲੂਜਾ ਨੂੰ ਹਿੰਦੀ ਭਾਸ਼ਾ ਵਿੱਚ ਜੇਤੂ ਕਰਾਰ ਦਿੱਤਾ । ਪਰਿਸ਼ਦ ਦੇ ਸਟੇਟ ਪੈਟਰਨ ਰਮੇਸ਼ ਵਿੱਜ, ਸੰਸਕਾਰ ਦੇ ਗਤੀਵਿਧੀ ਪ੍ਰਮੁਖ ਗੋਪਾਲ ਕ੍ਰਿਸ਼ਨ ਅਰੋੜਾ , ਅਡੀਸ਼ਨਲ ਖੇਤਰੀ ਸਕੱਤਰ ਰਾਜਿੰਦਰ ਰਿਸ਼ੀ ਅਤੇ ਜ਼ਿਲ੍ਹਾ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸੰਯੋਜਕ ਮੁਨੀਸ਼ ਗੁਪਤਾ ਨੇ ਬੱਚਿਆਂ ਵਲੋਂ ਇਸ ਗਿਆਨ ਵਧਾਊ ਪ੍ਰੋਜੈਕਟ ਨੂੰ ਸਫਲ ਕਰਨ ਦੀ ਸਰਾਹਨਾ ਕੀਤੀ । ਪ੍ਰੋਗਰਾਮ ਦੇ ਆਬਜ਼ਰਵਰ ਪੰਜਾਬ ਦੱਖਣ ਦੇ ਪ੍ਰਧਾਨ ਮਨੋਜ ਮੋਂਗਾ , ਸੰਗਠਨ ਸਕੱਤਰ ਸੁਮਨ ਵਿੱਜ ਨੇ ਵਧੀਆ ਪ੍ਰਬੰਧਾਂ ਅਤੇ ਸਹਿਯੋਗ ਲਈ ਕਾਲਜ ਮੈਨੇਜਮੈਂਟ ਅਤੇ ਫਗਵਾੜਾ ਸ਼ਾਖ਼ਾ ਦੀ ਸ਼ਲਾਘਾ ਕੀਤੀ ॥ ਫਗਵਾੜਾ ਸ਼ਾਖ਼ਾ ਪ੍ਰਧਾਨ ਰਵਿੰਦਰ ਗੁਲਾਟੀ ਨੇ ਸਭ ਦਾ ਧੰਨਵਾਦ ਕੀਤਾ । ਜੇਤੂ ਬੱਚਿਆਂ ਸਮੇਤ ਸਮੂਹ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਕੱਤਰ ਜਤਿੰਦਰ ਅਗਰਵਾਲ, ਅਸ਼ੋਕ ਗੁਪਤਾ, ਸ਼ਵੇਤਾ ਅਰੋੜਾ, ਕੰਚਨ ਸ਼ਰਮਾ, ਜਨਰਲ ਸਕੱਤਰ ਦਵਿੰਦਰ ਬਜਾਜ, ਹਰਜਿੰਦਰ ਗੋਗਨਾ, ਪ੍ਰੋਫੈਸਰ ਅਤਿੰਦਰ ਪਾਲ ਸਿੰਘ, ਜਤਿੰਦਰ ਅਗਰਵਾਲ, ਨਰੇਸ਼ ਕੋਹਲੀ, ਰਾਜ ਕੁਮਾਰ ਸ਼ਰਮਾ, ਤਚੁਨ ਆਨੰਦ, ਨਰੇਸ਼ ਕੋਹਲੀ, ਰਵੀ ਮੰਗਲ, ਸੁਸ਼ਮਾ ਸ਼ਰਮਾ, ਪ੍ਰਵੇਸ਼ ਗੁਪਤਾ, ਚੰਦਰ ਸ਼ੇਖਰ ਗੁਪਤਾ, ਇੰਦਰਜੀਤ ਕੁਮਾਰ, ਰੋਹਿਤ ਕੁਮਾਰ ਅਤੇ ਸੰਸਥਾ ਦੇ ਗੋਲਡਨ ਮੈਂਬਰ ਹਰਸ਼ਵਰਧਨ ਸ਼ਰਮਾ, ਡਾ. ਜਸਵੰਤ ਰਾਏ ਕੌਸ਼ਲ, ਚੰਦਰ ਮੋਹਨ ਸ਼ਰਮਾ ਹਾਜ਼ਰ ਸਨ ।