ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ...

ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਚਾਲਕ ਗੰਭੀਰ ਜਖ਼ਮੀ

ਮੋਟਰਸਾਇਕਲ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਚਾਲਕ ਗੰਭੀਰ ਜਖ਼ਮੀ
ਜੈਤੋ 25 ਨਵੰਬਰ,
        ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਗੁਰਦੁਆਰਾ ਗੰਗਸਰ   ਵਾਰਡ ਨੰਬਰ ਟਿੱਬੀ ਸਾਹਿਬ ਰੋਡ ਕੋਲ ਇੱਕ ਤੇਜ਼ ਰਫ਼ਤਾਰ ਨਾਲ ਨੋਜਵਾਨ ਮੁੰਡਾ ਆਪਣੇ ਮੋਟਰਸਾਇਕਲ ਤੇ ਜਾ ਰਿਹਾ ਸੀ ਅਚਾਨਕ ਮੋਟਰਸਾਇਕਲ ਸਵਾਰ ਨੋਜਵਾਨ ਮੁੰਡੇ ਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ  ਅੱਗੇ ਜਾ ਰਹੇ ਟਰੈਕਟਰ ਟਾਇਰ ਨਾਲ  ਮੋਟਰਸਾਇਕਲ ਹੈਂਡਲ  ਟੱਚ ਹੋ ਸਾਮ੍ਹਣੇ ਲੋਹੇ ਖੰਂਬੇ  ਨਾਲ ਜਾ ਵੱਜਾ।   ਮੋਟਰਸਾਇਕਲ ਚਾਲਕ ਗੰਭੀਰ ਜਖ਼ਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੀਤ ਸਿੰਘ ਮੀਤਾ, ਗੋਰਾ ਅੋਲਖ, ਵਿਨੈ ਗੋਇਲ, ਸਮੇਤ ਐਬੂਲੈਂਸ ਲੈਕੇ ਪਹੁੰਚੇ ਅਤੇ ਗੰਭੀਰ ਜਖ਼ਮੀ ਨੋਜਵਾਨ ਮੁੰਡੇ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ । ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਕੋਟਕਪੂਰਾ ਸਰਕਾਰੀ ਸਿਵਲ ਰੈਫਰ ਕਰ ਦਿੱਤਾ ਗਿਆ ।ਇਸ ਗੰਭੀਰ ਜਖ਼ਮੀ ਨੋਜਵਾਨ ਮੁੰਡੇ ਦੀ ਪਹਿਚਾਣ ਅਕਾਸ਼ ਦੀਪ(29ਸਾਲ) ਸਪੁੱਤਰ ਬਲਵਿੰਦਰ ਸਿੰਘ ਵਾਸੀ ਰਣ ਸਿੰਘ ਵਾਲਾ ਰੋਡ ਨੇੜੇ ਬਲਦੇਵ ਮੁਨੀ ਕੁਟਿਆ ਵਜੋਂ ਹੋਈ।