ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Politics ਸੀ.ਪੀ.ਆਈ ਐੱਮ ਵੱਲੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ...

ਸੀ.ਪੀ.ਆਈ ਐੱਮ ਵੱਲੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਮੂਹਰੇ 10 ਦਸੰਬਰ ਨੂੰ ਮਾਰੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਕੀਤਾ ਫ਼ੈਸਲਾ

ਸੀ.ਪੀ.ਆਈ ਐੱਮ ਵੱਲੋਂ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਮੂਹਰੇ 10 ਦਸੰਬਰ ਨੂੰ ਮਾਰੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਕੀਤਾ ਫ਼ੈਸਲਾ

ਨੰਗਲ 23 ਨਵੰਬਰ ,

ਅੱਜ ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਕਮੇਟੀ ਨੰਗਲ ਦੀ ਮੀਟਿੰਗ ਰਾਮ ਕਿਸ਼ਨ ਦਬਕੇਹੜਾ ਦੀ ਪ੍ਰਧਾਨਗੀ ਹੇਠ ਭੜੋਲੀਆਂ ਭਵਨ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ 10 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਸੰਗਰੂਰ ਮੂਹਰੇ ਪਾਰਟੀ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਭਰ ਤੋਂ ਸਾਥੀ ਵੱਡੀ ਗਿਣਤੀ ਵਿੱਚ ਪੁੱਜਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਸਗੋਂ ਪੰਜਾਬ ਵਾਸੀਆਂ ਦੀ ਰੱਜ ਕੇ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਕਰਵਾ ਕੇ ਸਰਕਾਰ ਨੇ ਇਲਾਕੇ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਨਸ਼ਿਆਂ ਨੂੰ ਖਤਮ ਕਰਨ ਦੀ ਯੁੱਧ ਨਸ਼ਿਆਂ ਵਿਰੁੱਧ ਇਸ ਦੀ ਫੂਕ ਨਿਕਲ ਚੁੱਕੀ ਹੈ। ਜਦਕਿ ਸਰਕਾਰੀ ਸ਼ਹਿ ਤੇ ਨਸ਼ੇ ਸ਼ਰੇਆਮ ਵਿਕ ਰਹੇ ਹਨ ।ਨਸ਼ਿਆਂ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਫੇਲ ਸਾਬਤ ਹੋਈ ਹੈ। ਲੋਕਾਂ ਨੂੰ ਰੁਜ਼ਗਾਰ ਮੰਗਦਿਆ ਨੂੰ ਕੁੱਟਿਆ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਸੂਬੇ ਵਿਚ ਰਿਸ਼ਵਤਖੋਰੀ, ਬੇਰੁਜ਼ਗਾਰੀ , ਨਸ਼ਾ ਖੋਰੀ,ਗੈਂਗਸਟਰਾ ,ਭੂ-ਮਾਫੀਆ , ਭਰਿਸ਼ਟਾਚਾਰ ਦੇ ਮੁੱਖ ਮੁੱਦੇ ਹਨ। ਸਰਕਾਰ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੁਲਿਸ ਜ਼ਬਰ ਕਰ ਰਹੀ ਹੈ।

ਕਾਮਰੇਡ ਢੇਰ ਨੇ ਕਿਹਾ ਕਿ ਬੀ ਬੀ ਐਮ ਬੀ ਵਿਭਾਗ ਵਿੱਚ ਪੰਜਾਬ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇ। ਟਰਾਂਸਪੋਰਟ ਸੁਸਾਇਟੀ ਤੁਰੰਤ ਬਹਾਲ ਕੀਤੀ ਜਾਵੇ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ਵਿੱਚ 10 ਦਸੰਬਰ ਦੀ ਧਰਨੇ ਨੂੰ ਕਾਮਯਾਬ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ।

ਅੱਜ ਦੀ ਇਸ ਮੀਟਿੰਗ ਵਿੱਚ ਪ੍ਰਸ਼ਾਸਨ ਕੋਲ਼ੋਂ ਮੰਗ ਕੀਤੀ ਗਈ ਕਿ ਨੰਗਲ ਤੋਂ ਕੀਰਤਪੁਰ ਸਾਹਿਬ ਤੱਕ ਸੜਕ ਖੂਨੀ ਸੜਕ ਬਣ ਗਈ ਹੈ। ਇਸ ਨੂੰ ਚੋੜਾ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

 ਅੱਜ ਦੀ ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਤਹਿਸੀਲ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਇਕ ਬੱਸ ਰਾਹੀਂ 10 ਦਸੰਬਰ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ। ਅੱਜ ਦੀ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੀਆਂ ਬ੍ਰਾਂਚਾਂ ਚਾਂ ਦੀਆਂ ਮੀਟਿੰਗਾਂ ਕਰਵਾ ਕੇ ਉਹਨਾਂ ਨੂੰ ਸਰਗਰਮ ਕੀਤਾ ਜਾਵੇਗਾ ਅਤੇ 10 ਜਨਵਰੀ ਨੂੰ ਮਹਾਨ ਦੇਸ਼ ਭਗਤ ਪੰਡਿਤ ਰਾਮ ਕਿਸ਼ਨ ਭੜੋਲੀਆਂ ਦੀ ਬਰਸੀ ਦੀ ਵੀ ਤਿਆਰੀ ਆਰੰਭਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਛੜ ਚੁੱਕੇ ਸੀਪੀਆਈਐਮ ਦੇ ਆਗੂ ਡਾਕਟਰ ਪਵਨ ਕੁਮਾਰ ਸ਼ਰਮਾ ਕਾਮਰੇਡ ਪ੍ਰੇਮ ਚੰਦ ਰੱਕੜ ਅਤੇ ਵਿਦਿਆਰਥੀ ਸਮੀਰ ਸਹੋਤਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਨੰਗਲ , ਪ੍ਰਿੰਸੀਪਲ ਕੁਲਵੰਤ ਪਾਠਕ, ਤਰਸੇਮ ਸੁਖਸਾਲ, ਟੇਕ ਚੰਦ ਭੱਲੜੀ, ਰਕੇਸ਼ ਕੁਮਾਰ ਬਾਲੀ ਕਲਸੇੜਾ, ਸ਼ਿਵ ਕੁਮਾਰ ਰਾਣਾ, ਵਿਸ਼ਾਲ ਸ਼ੈਲੀ ਅਤੇ ਦਿਲਬਾਗ ਸਿੰਘ ਮੇਘਪੁਰ ਆਗ ਵੀ ਹਾਜ਼ਰ ਸਨ।