ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Politics ਅਕਾਲੀ ਭਾਜਪਾ ਗਠਜੋੜ ਹੋਣ ਨਾਲ ਵਰਕਰਾਂ ਵਿੱਚ ਭਾਰੀ ਖੁ...

ਅਕਾਲੀ ਭਾਜਪਾ ਗਠਜੋੜ ਹੋਣ ਨਾਲ ਵਰਕਰਾਂ ਵਿੱਚ ਭਾਰੀ ਖੁਸ਼ੀ ਪਰ ਚੋਣ ਲੜਣ ਵਾਲਿਆਂ ਦੇ ਚਿਹਰੇ ਤੋਂ ਹਾਲੇ ਰੋਣਕ ਗਾਇਬ

ਅਕਾਲੀ ਭਾਜਪਾ ਗਠਜੋੜ ਹੋਣ ਨਾਲ ਵਰਕਰਾਂ ਵਿੱਚ ਭਾਰੀ ਖੁਸ਼ੀ ਪਰ ਚੋਣ ਲੜਣ ਵਾਲਿਆਂ ਦੇ ਚਿਹਰੇ ਤੋਂ ਹਾਲੇ ਰੋਣਕ ਗਾਇਬ
 
ਹਲਕਾ ਲਹਿਰਾਗਾਗਾ ਵਿੱਚ ਚਾਰਕੋਨਾ ਮੁਕਾਬਲਾ ਹੋਣ ਦੇ ਬਣਦੇ ਜਾ ਰਹੇ ਆਸਾਰ
 
ਖਨੌਰੀ, 26 ਨਵੰਬਰ ,
      ਕਾਫੀ ਸਮੇਂ ਤੋਂ ਚੱਲ ਰਹੀਆਂ ਉਮੀਦਾਂ ਅਨੁਸਾਰ ਅਕਾਲੀ ਦਲ ਭਾਜਪਾ ਪਾਰਟੀਆਂ ਦਾ ਸਮਝੌਤਾ ਹੋ ਜਾਣ ਨਾਲ ਜਿਥੇ ਅਕਾਲੀ ਦਲ ਅਤੇ ਭਾਜਪਾ ਪਾਰਟੀਆਂ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਪਰ ਉਥੇ ਹਾਲੇ ਚੋਣ ਲੜਣ ਦੇ ਚਾਹਵਾਨਾਂ ਦੇ ਚਿਹਰਿਆਂ ਤੇ ਖੂਸ਼ੀ ਦੀ ਜੋ ਰੋਣਕ ਹੋਣੀ ਚਾਹੀਦੀ ਹੈ ਉਹ ਹਾਲੇ ਨਜ਼ਰ ਨਹੀਂ ਆਈ। ਵਰਕਰਾਂ ਵਿੱਚ ਤਾਂ ਇਸ ਕਰਕੇ ਖੂਸ਼ੀ ਹੈ ਕਿ ਗਠਜੋੜ ਹੋਣ ਨਾਲ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਦੀ ਉਮੀਦ ਜਾਗੀ ਹੈ ਪਰ ਚੋਣ ਲੜਣ ਵਾਲਿਆਂ ਦੀ ਰੋਣਕ ਹਾਲੇ ਇਸ ਕਰਕੇ ਗਾਇਬ ਹੈ ਕਿ ਟਿਕਟ ਮਿਲੇਗੀ ਕਿ ਨਹੀਂ ਤੇ ਟਿਕਟ ਕਿਸ ਨੂੰ ਮਿਲੇਗੀ। ਲੋਕਾਂ ਵਿੱਚ ਚਰਚਾ ਹੈ ਕਿ ਹੈ ਕਿ ਇਹ ਲਹਿਰਾਗਾਗਾ ਸੀਟ ਭਾਜਪਾ ਦੇ ਕੋਟੇ ਵਿਚ ਆਈ ਹੈ ਪਰ ਅਜਿਹਾ ਹਾਲੇ ਕੁਝ ਵੀ ਨਹੀਂ। ਅਗਰ ਇਹ ਲਹਿਰਾਗਾਗਾ ਸੀਟ ਅਕਾਲੀ ਦਲ ਦੇ ਕੋਟੇ ਵਿਚ ਆਈ ਤਾਂ ਇਹ ਤਕਰੀਬਨ ਕਲੀਅਰ ਹੀ ਹੈ ਕਿ ਗਗਨਦੀਪ ਸਿੰਘ ਖੰਡੇਬਾਦ ਨੂੰ ਇਥੋਂ ਟਿਕਟ ਮਿਲੇਗੀ ਪਰ ਅਗਰ ਭਾਜਪਾ ਦੇ ਕੋਟੇ ਵਿਚ ਇਹ ਸੀਟ ਜਾਂਦੀ ਹੈ ਤਾਂ  ਫਿਰ ਇਕ ਅਨਾਰ ਸੋ ਬੀਮਾਰ ਵਾਲੀ ਬਣੀ ਸਥਿਤੀ ਦੇ ਚਲਦਿਆਂ ਕਰੀਬ ਇਕ ਦਰਜਨ ਭਾਜਪਾ ਦੇ ਟਿਕਟ ਦੇ ਚਾਹਵਾਨ ਇਸ ਕਤਾਰ ਵਿਚ ਹਨ। ਸੱਤਪਾਲ ਸਿੰਗਲਾ, ਸੁਖਵੰਤ ਸਿੰਘ ਸਰਾੳ, ਬਲਜੀਤ ਸਿੰਘ ਬੋਪੁਰ, ਹਾਰਦਿਕ ਨੈਨ,  ਅਸ਼ੋਕ ਗਰਗ, ਰਾਜ ਕੌਰ ਭੂਟਾਲ, ਗੁਰਤੇਗ ਸਿੰਘ, ਮੋਹਨ ਸਿੰਘ, ਸੁਰੇਸ਼ ਰਾਠੀ, ਸੇਰਇੰਦਰ ਸਿੰਘ ਸਮੇਤ ਇਕ ਦੋ ਹੋਰ ਇਸ ਦੌੜ ਵਿੱਚ ਸ਼ਾਮਲ ਹਨ। ਲੋਕਾਂ ਵਿੱਚ ਇਹ ਵੀ ਚਰਚਾ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਅਤੇ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਇਸ ਨੂੰ ਨਕਾਰ ਰਹੇ ਹਨ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਭਾਜਪਾ ਵੱਲੋਂ ਉਹ ਉਮੀਦਵਾਰ ਹੋਣਗੇ। ਇਸ ਵਾਰੀ ਜੋ ਚਰਚਾਵਾਂ ਚੱਲ ਰਹੀਆਂ ਹਨ ਅਤੇ ਜੋ ਗਤੀਵਿਧੀਆਂ ਚੱਲ ਰਹੀਆਂ ਹਨ ਉਸ ਅਨੁਸਾਰ ਲਹਿਰਾਗਾਗਾ ਵਿੱਚ ਚਾਰਕੋਨਾ ਮੁਕਾਬਲਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਬਰਿੰਦਰ ਗੋਇਲ ਦਾ ਨਾਮ ਮੁੱਖ ਤੌਰ ਤੇ ਅੱਗੇ ਹੈ ਤੇ ਭਾਂਵੇ ਕਿ ਜਸਬੀਰ ਸਿੰਘ ਕੁਦਨੀ ਵੀ ਇਸ ਪਾਰਟੀ ਦੀ ਟਿਕਟ ਦੇ ਚਾਹਵਾਨ ਦੱਸੇ ਜਾ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਵੀ ਤਕਰੀਬਨ ਇਹ ਤਹਿ ਹੀ ਜਾਪ ਰਿਹਾ ਹੈ ਕਿ ਟਿਕਟ ਸਾਬਕਾ ਮੁੱਖ ਮੰਤਰੀ ਪੰਜਾਬ ਰਾਜਿੰਦਰ ਕੌਰ ਭੱਠਲ ਪਰਿਵਾਰ ਨੂੰ ਹੀ ਮਿਲੇਗੀ ਕਿ ਤੇ ਇਹ ਵੀ ਤਕਰੀਬਨ ਤਹਿ ਹੀ ਹੈ ਕਿ ਉਨ੍ਹਾਂ ਦਾ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਇਥੋਂ ਚੋਣ ਲੜਣਗੇ ਭਾਂਵੇ ਕਿ ਦੁਰਲੱਭ ਸਿੰਘ ਸਿੱਧੂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਜਿਸ ਪ੍ਰਕਾਰ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ, ਬਹੁਜਨ ਸਮਾਜ ਪਾਰਟੀ ਅਤੇ ਵਾਰਿਸ ਪੰਜਾਬ ਦਾ ਵੀ ਗਠਜੋੜ ਹੋਣ ਜਾ ਰਿਹਾ ਹੈ ਅਤੇ ਇਸ ਗਠਜੋੜ ਤਹਿਤ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜਿਨ੍ਹਾਂ ਦਾ ਇਸ ਲਹਿਰਾਗਾਗਾ ਹਲਕੇ ਵਿੱਚ ਤਕੜਾ ਅਧਾਰ ਹੈ, ਉਹ ਇਥੋਂ ਚੋਣ ਲੜਣਗੇ। ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਸ ਗਠਜੋੜ ਦਾ ਹਿੱਸਾ ਹੋਵੇਗਾ। ਅਗਰ ਇਹ ਗਠਜੋੜ ਨਹੀਂ ਵੀ ਹੁੰਦਾ, ਤਾਂ ਵੀ ਪਰਮਿੰਦਰ ਸਿੰਘ ਢੀਂਡਸਾ ਪੁਨਰ ਸੁਰਜੀਤ ਵੱਲੋਂ ਚੋਣ ਲੜਣਗੇ। ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਹਲਕਾ ਇੰਚਾਰਜ ਅਮਨ ਬੋਧ ਅਤੇ ਹਰਦੀਪ ਸਿੰਘ ਰਾਮਪੁਰਾ ਦੇ ਨਾਮ ਸਾਹਮਣੇ ਆ ਰਹੇ ਹਨ। ਜਿਸ ਪ੍ਰਕਾਰ ਅਕਾਲੀ ਭਾਜਪਾ ਗਠਜੋੜ ਹੋ ਗਿਆ ਹੈ। ਪੁਨਰ ਸੁਰਜੀਤ ਬਸਪਾ ਤੇ ਵਾਰਿਸ ਪੰਜਾਬ ਦਾ ਗਠਜੋੜ ਵੀ ਹੋਣ ਜਾ ਰਿਹਾ ਹੈ। ਇਨ੍ਹਾਂ ਬਣ ਰਹੇ ਸਮੀਕਰਨਾਂ ਨੂੰ  ਦੇਖਦੇ ਹੋਏ ਫਿਲਹਾਲ ਸਥਿਤੀ ਇਹ ਬਣਦੀ ਨਜ਼ਰ ਆ ਰਹੀ ਹੈ ਕਿ ਲਹਿਰਾਗਾਗਾ ਸੀਟ ਪੰਜਾਬ ਦੀ ਇਕ ਹੋਟ ਸੀਟ ਬਣੇਗੀ ਤੇ ਇਸ ਸੀਟ ਤੇ ਬੀਬੀ ਰਾਜਿੰਦਰ ਕੌਰ ਭੱਠਲ ਪਰਿਵਾਰ, ਬਰਿੰਦਰ ਗੋਇਲ, ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਵਿਚਕਾਰ ਮੁਕਾਬਲਾ ਹੋਣ ਦੇ ਆਸਾਰ ਹਨ। ਅਗਰ ਪੁਨਰ ਸੁਰਜੀਤ, ਬਸਪਾ, ਵਾਰਿਸ ਪੰਜਾਬ ਦਾ ਕਿਸੇ ਕਾਰਨ ਸਮਝੋਤਾ ਨਹੀਂ ਹੁੰਦਾ ਤਾਂ ਤਾਂ ਫਿਰ ਇਹ ਸਾਰੀਆਂ ਪਾਰਟੀਆਂ ਵੱਲੋਂ ਵੀ ਆਪਣੇ ਉਮੀਦਵਾਰ ਖੜਾਏ ਜਾਣਗੇ।