ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab 7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਧਰਨੇ ਦੀਆਂ ਤਿਆਰ...

7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ

7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ
ਪਿੰਡ ਪੱਧਰੀ ਮੀਟਿੰਗਾਂ  ਮੁਕੰਮਲ 
ਭਗਵੰਤ ਮਾਨ ਸਰਕਾਰ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਬਿਲਕੁਲ ਹੀ ਮੁਨਕਰ
 
 
ਮੱਖੂ, 26 ਨਵੰਬਰ ,
      ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋਨ ਮੱਖੂ ਦੇ ਪਿੰਡਾਂ ਦੀਆਂ ਇਕਾਈਆਂ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਵੀਰ ਸਿੰਘ ਨਿਜ਼ਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਲਗਾਤਾਰ ਦੋ ਦਿਨਾਂ ਵਿਚ ਕਰਕੇ ਕੇ.ਐਮ.ਐਮ. ਦੇ ਸੱਦੇ ਤਹਿਤ 7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕਰਵਾਈਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਬਿਲਕੁਲ ਹੀ ਮੁਨਕਰ ਹੋ ਚੁੱਕੀ ਹੈ ਤੇ ਕਈ ਵਾਰ ਕਿਸਾਨ ਮਜ਼ਦੂਰ ਆਗੂਆਂ ਨੂੰ ਮਿਲਣ ਦਾ ਕਹਿ ਕੇ ਮੀਟਿੰਗਾਂ ਤੋਂ ਭੱਜ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਤਾ ਦਾ ਨਸ਼ਾ ਐਨਾ ਹੈ ਕਿ ਲੋਕਾਂ ਨਾਲ ਕੀਤੇ ਵਾਅਦੇ ਬਿਲਕੁਲ ਹੀ ਭੁੱਲ ਚੁੱਕਾ ਹੈ ਤੇ ਹਰੇਕ ਵਰਗ ਦੀ ਹਰ ਅਦਾਰੇ ਅੰਦਰ ਵੱਡੇ ਪੱਧਰ 'ਤੇ ਅਫ਼ਸਰਸ਼ਾਹੀ ਲੁੱਟ ਖਸੁੱਟ ਕਰ ਰਹੀ ਹੈ ਤੇ ਹਰ ਰੋਜ਼ ਨਸ਼ਿਆਂ ਦੇ ਦੈਂਤ, ਗੈਗਵਾਰ ਨਾਲ ਨੌਜਵਾਨੀ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਮੀਟਿੰਗਾਂ ਦੌਰਾਨ ਹੌਂਕਾ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਆਪਣੇ ਹੱਕਾਂ ਦੀ ਹੱਕ ਹਕੂਕੀ ਲਈ ਇਕੱਠੇ ਹੋਈਏ ਤੇ ਜਿਥੇ ਅਸੀਂ ਆਪਣੀ ਨੌਜਵਾਨੀ ਬਚਾਉਣੀ ਹੈ ਉਥੇ ਹੀ ਫਸਲਾਂ ਦੀ ਐਮ.ਐਸ. ਪੀ., ਦਫ਼ਤਰਾਂ ਦੀ ਲੁੱਟ ਬੰਦ, ਜੀ ਰਾਮ ਜੀ ਸਕੀਮ ਬੰਦ ਕਰਕੇ ਮਨਰੇਗਾ ਨੂੰ ਪਹਿਲੇ ਰੂਪ ਵਿੱਚ ਬਹਾਲੀ, ਬਿਜਲੀ ਦਾ ਨਿੱਜੀਕਰਨ ਬੰਦ ਕਰਕੇ ਸਮਾਰਟ ਚਿੱਪ ਵਾਲੇ ਮੀਟਰ ਬੰਦ ਕਰਨੇ, ਜ਼ਮੀਨਾਂ ਦੇ ਜ਼ਬਰੀ ਕਬਜ਼ੇ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜੇ ਖਤਮ ਕਰਨ, ਅੰਦੋਲਨਾਂ ਦੌਰਾਨ ਪਾਏ ਪਰਚੇ ਰੱਦ ਕਰਕੇ ਸ਼ਹੀਦੀਆਂ ਦੇ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਤੇ ਨੌਕਰੀਆਂ ਦਿਵਾਉਣ, ਸ਼ੰਬੂ ਖਨੌਰੀ ਮੋਰਚਿਆਂ ਵਿੱਚ ਚੋਰੀ ਤੇ ਭੰਨਤੋੜ ਕੀਤੇ ਸਮਾਨ ਦੀ ਭਾਰਪਾਈ ਲਈ 7 ਦਸੰਬਰ ਨੂੰ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਵਿੱਚ ਵਹੀਰਾਂ ਘੱਤ ਕੇ ਟਰੈਕਟਰ ਟਰਾਲੀਆਂ ਸਮੇਤ ਪਹੁੰਚੀਏ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਬਲਕਾਰ ਸਿੰਘ ਸ਼ਾਮੇਵਾਲਾ, ਲਖਵੀਰ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ ਟਿੱਬੀ ਰਾਈਆਂ ਆਦਿ ਸਨ।