ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Sports ਮਾਸਟਰ ਐਥਲੀਟ ਰੰਧਾਵਾ ਨੇ ਜਿੱਤੇ 3 ਗੋਲਡ ਮੈਡਲ

ਮਾਸਟਰ ਐਥਲੀਟ ਰੰਧਾਵਾ ਨੇ ਜਿੱਤੇ 3 ਗੋਲਡ ਮੈਡਲ

ਮਾਸਟਰ ਐਥਲੀਟ ਰੰਧਾਵਾ ਨੇ ਜਿੱਤੇ 3 ਗੋਲਡ ਮੈਡਲ
83 ਸਾਲਾ ਰੰਧਾਵਾ ਨੌਜਵਾਨਾ ਲਈ ਬਣਿਆ ਰੌਸ਼ਨ ਮੁੰਨਾਰਾ
 
ਸ਼੍ਰੀ ਅੰਮ੍ਰਿਤਸਰ ਸਾਹਿਬ, 26 ਨਵੰਬਰ ,
           ਗੁਰੂ ਨਗਰੀ ਨਾਲ ਸਬੰਧਤ ਤੇ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼$ਵੈਟਰਨਜ਼ ਪਲੇਅਰਜ਼ ਟੀਮ (ਐਨ.ਜੀ.ਓ) ਦੇ ਸੂਬਾ ਕੰਨਵੀਨਰ ਅਜੀਤ ਸਿੰਘ ਰੰਧਾਵਾ (83) ਦੇ ਵੱਲੋਂ ਸੰਗਰੂਰ ਦੇ ਮਸਤੁੂਆਣਾ ਸਾਹਿਬ ਵਿਖੇ ਆਯੋਜਿਤ 47ਵੀਂ ਪੰਜਾਬ ਮਾਸਟਰਜ਼ ਐਥਲੀਟ ਮੀਟ 2026 ਦੇ ਦੌਰਾਨ ਇੱਕ ਵਾਰ ਫਿਰ ਮੈਡਲ ਜਿੱਤ ਕੇ ਅਜੌਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਵੱਖਰਾ ਸੁਨੇਹਾ ਦਿੱਤਾ ਹੈ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਤੋਂ ਲਗਭਗ ਢਾਈ ਦਹਾਕੇ ਪਹਿਲਾਂ ਬਤੌਰ ਮੁੱਖ ਅਧਿਆਪਕ ਸੇਵਾ ਮੁੱਕਤ ਹੋਏ ਕੌਮੀ ਮਾਸਟਰ ਐਥਲੀਟ ਅਜੀਤ ਸਿੰਘ ਰੰਧਾਵਾ ਨੇ ਖੇਡ ਖੇਤਰ ਦਾ ਪੱਲਾ ਨਹੀਂ ਛੱਡਿਆ। ਉਹ ਹਰੇ ਵਰੇ੍ਹ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਮਾਸਟਰਜ਼ ਐਥਲੀਟਾਂ ਦੇ ਖੇਡ ਮੁਕਾਬਲਿਆਂ ਵਿੱਚ ਪਹੁੰਚ ਕੇ ਆਪਣੀ ਖੇਡਸ਼ੈਲੀ ਦਾ ਲੋਹਾ ਮੰਨਵਾਉਂਦੇ ਆਏ ਹਨ। ਇਸ ਵਾਰ ਵੀ ਉਨ੍ਹਾਂ ਨੇ ਸੰਗਰੂਰ ਦੇ ਮਸਤੁੂਆਣਾ ਸਾਹਿਬ ਵਿਖੇ ਆਯੋਜਿਤ 47ਵੀਂ ਪੰਜਾਬ ਮਾਸਟਰਜ਼ ਐਥਲੀਟ ਮੀਟ 2026 ਦੇ ਦੌਰਾਨ 80 ਸਾਲ ਤੋਂ ਉਪਰ ਉਮਰ ਵਰਗ ਦੀ 100, 200 ਤੇ 400 ਮੀਟਰ ਰੇਸ ਦੇ ਦੌਰਾਨ 3 ਗੋਲਡ ਮੈਡਲ ਹਾਂਸਲ ਕੀਤੇ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ (ਐਨ.ਜੀ.ਓ) ਦੇ ਸਰਕਦਾ ਅਹੁੱਦੇਦਾਰ ਅਵਤਾਰ ਸਿੰਘ ਬਾਕਸਰ (ਜੀ.ਐਨ.ਡੀ.ਯੂ) ਨੇ ਦੱਸਿਆ ਕਿ ਮਾਸਟਰ ਐਥਲੀਟ ਅਜੀਤ ਸਿੰਘ ਰੰਧਾਵਾ ਸ਼ਰੀਰਿਕ ਤੌਰ ਤੇ ਅਜੇ ਵੀ ਤੰਦਰੁਸਤ ਤੇ ਚੁਸਤ ਫੁਰਤ  ਹਨ। ਇਹੀ ਕਾਰਨ ਹੈ ਕਿ ਉਹ 83 ਸਾਲ ਦੀ ਉਮਰ ਦੇ ਬਾਵਜੂਦ ਵੀ ਆਪਣੇ ਹਾਣ ਪੁਰਾਣ ਦੇ ਖੇਡ ਖੇਤਰ ਵਿੱਚ ਸਰਗਰਮ ਹਨ। ਖੇਡ ਖੇਤਰ ਦੇ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਤੇ ਨਿਭਾਈ ਗਈ ਭੂਮਿਕਾ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸੱਕਦਾ। ਹਾਲ ਹੀ ਦੇ ਵਿੱਚ ਉਨ੍ਹਾਂ ਵੱਲੋਂ 80 ਸਾਲ ਤੋਂ ਉੱਪਰਲੇ ਮਾਸਟਰਜ਼ ਐਥਲੀਟਾਂ ਦੀ 100, 200 ਤੇ 400 ਮੀਟਰ ਦੌੜ ਦੇ ਵਿੱਚ 3 ਗੋਲਡ ਮੈਡਲ ਹਾਂਸਲ ਕਰਨਾ ਇੱਕ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਬਾਪੂ ਅਜੀਤ ਸਿੰਘ ਰੰਧਾਵਾ ਦੀਆਂ ਖੇਡ ਪ੍ਰਾਪਤੀਆਂ ਦੇ ਬਦਲੇ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਨੌਜਵਾਨ ਪੀੜ੍ਹੀ ਦੇ ਰਾਹ ਦਸੇਰੇ ਅਜੀਤ ਸਿੰਘ ਰੰਧਾਵਾ ਦਾ ਪੰਜਾਬ ਸਟੇਟ ਮਾਸਟਰਜ਼$ਵੈਟਰਨਜ਼ ਪਲੇਅਰਜ਼ ਟੀਮ (ਐਨ.ਜੀ.ਓ) ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ।