ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸੇਜ਼ (ਸੀ.ਬੀ.ਡੀ.ਟੀ.) ਨੇ ਸੋਮਵਾਰ ਨੂੰ ਮੁਲਾਂਕਣ ਸਾਲ (ਏ.ਵਾਈ.) 2026-27 ਲਈ ਇਨਕਮ ਟੈਕਸ ਰਿਟਰਨਾਂ (ਆਈ.ਟੀ.ਆਰ.) ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਉਨ੍ਹਾਂ ਟੈਕਸਦਾਤਿਆਂ ਲਈ ਵਧਾ ਦਿੱਤੀ ਹੈ, ਜਿਨ੍ਹਾਂ ਦੇ ਖਾਤਿਆਂ ਦਾ ਇਨਕਮ ਟੈਕਸ ਐਕਟ, 1961 ਤਹਿਤ ਆਡਿਟ ਹੋਣਾ ਲਾਜ਼ਮੀ ਹੈ।
ਸੀ.ਬੀ.ਡੀ.ਟੀ. ਵੱਲੋਂ ਜਾਰੀ ਬਿਆਨ ਅਨੁਸਾਰ, ਪਹਿਲਾਂ ਇਹ ਆਖ਼ਰੀ ਮਿਤੀ 31 ਅਕਤੂਬਰ 2026 ਤੈਅ ਕੀਤੀ ਗਈ ਸੀ, ਜਿਸ ਨੂੰ ਹੁਣ 21 ਦਿਨ ਅੱਗੇ ਵਧਾ ਕੇ 21 ਨਵੰਬਰ 2026 ਕਰ ਦਿੱਤਾ ਗਿਆ ਹੈ। ਟੈਕਸ ਵਿਭਾਗ ਨੇ ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਐਕਟ ਤਹਿਤ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਦੀ ਮਿਤੀ ਵਿੱਚ ਵੀ ਵਾਧਾ ਕੀਤਾ ਹੈ। ਆਡਿਟ ਰਿਪੋਰਟ ਲਈ ਪਹਿਲਾਂ ਆਖ਼ਰੀ ਮਿਤੀ 30 ਸਤੰਬਰ 2026 ਨਿਰਧਾਰਤ ਕੀਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 21 ਅਕਤੂਬਰ 2026 ਕਰ ਦਿੱਤਾ ਗਿਆ ਹੈ।