ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਟਰੇਨ ਦੀ ਲਪੇਟ ਵਿੱਚ ਆਊਣ ਕਾਰਨ ਇੱਕ ਬਜ਼ੁਰਗ ਆਦਮੀ ਦੀ...

ਟਰੇਨ ਦੀ ਲਪੇਟ ਵਿੱਚ ਆਊਣ ਕਾਰਨ ਇੱਕ ਬਜ਼ੁਰਗ ਆਦਮੀ ਦੀ ਮੌਤ

ਟਰੇਨ ਦੀ ਲਪੇਟ ਵਿੱਚ ਆਊਣ ਕਾਰਨ ਇੱਕ ਬਜ਼ੁਰਗ ਆਦਮੀ ਦੀ ਮੌਤ
ਜੈਤੋ 10 ਅਕਤੂਬਰ , 
        ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਜੈਤੋ ਰੇਲਵੇ ਚੋਂਕੀ ਦੇ ਏ ਐੱਸ ਆਈ  ਹਰਜੀਤ ਸਿੰਘ, ਪੁਲਿਸ ਕਰਮਚਾਰੀ ਸੁਖਦੇਵ ਸਿੰਘ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਰੇਲਵੇ ਸਟੇਸ਼ਨ ਪਿੱਲਰ ਨੰਬਰ 323/8,  322/8 ਵਿਚਕਾਰ  ਇੱਕ ਬਜ਼ੁਰਗ ਆਦਮੀ ਟਰੇਨ ਦੀ ਲਪੇਟ ਵਿੱਚ ਆ ਗਿਆ ਹੈ ਤੇ ਮੋੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਮੀਤ ਸਿੰਘ ਮੀਤਾ, ਗੁਰਮੀਤ ਸਿੰਘ ਗੀਤਾ, ਸੰਦੀਪ ਸਿੰਘ, ਕੁਲਦੀਪ ਰਾਜਪੂਤ, ਕਾਲੂ ਰਾਮ, ਐਬੂਲੈਂਸ ਲੈਕੇ ਪਹੁੰਚੇ ਅਤੇ ਇਸ ਬਜ਼ੁਰਗ ਆਦਮੀ ਨੂੰ ਜੈਤੋ ਰੇਲਵੇ ਚੋਂਕੀ ਪੁਲਿਸ ਮੁਲਾਜ਼ਮ ਦੀ ਨਿਗਰਾਨੀ ਹੇਠ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ 72ਘੰਟੇ ਲਈ ਰੱਖਿਆ ਗਿਆ, ਇਸ ਬਜ਼ੁਰਗ ਆਦਮੀ ਦੀ ਪਹਿਚਾਣ ਨਹੀਂ ਹੋ ਸਕੀ, ਤੇ ਨਾ ਹੀ ਇਸ ਕੋਲੋਂ ਕੋਈ ਕਾਗਜ਼ ਪਹਿਚਾਣ ਪੱਤਰ ਮਿਲਿਆ ਹੈ।