ਚੀਮਾ ਮੰਡੀ,22 ਨਵੰਬਰ,
ਈਟੀਟੀ 2364 ਯੂਨੀਅਨ ਦੇ ਆਗੂਆ ਵੱਲੋ 2364 ਭਰਤੀ ਦੀ ਚੌਥੀ ਲਿਸਟ ਜਾਰੀ ਕਰਵਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਦਿੱਤਾ ਗਿਆ।ਅਮਨ ਅਰੋੜਾ ਤੇ ਹਰਪਾਲ ਚੀਮਾ ਨੇ ਮੌਕੇ 'ਤੇ ਸਿੱਖਿਆ ਸਕੱਤਰ ਪੰਜਾਬ ਨੂੰ ਫੋਨ ਕਰਕੇ ਭਰਤੀ ਦੀ ਚੌਥੀ ਲਿਸਟ ਦੀ ਜਾਣਕਾਰੀ ਲਈ ਗਈ ਅਤੇ ਅੱਗੋਂ ਸੈਕਟਰੀ ਵੱਲੋ ਭਰੋਸਾ ਮਿਲਿਆ ਹੈ ਕਿ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਦਾ ਕੰਮ ਜਲਦੀ ਸ਼ੁਰੂ ਕਰਵਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਯੂਨੀਅਨ ਆਗੂ ਅੰਮ੍ਰਿਤਪਾਲ ਸਿੰਘ ਧੂਰੀ ਤੇ ਗੁਰਸੰਗਤ ਬੁਢਲਾਡਾ ਵਲੋਂ ਦੱਸਿਆ ਗਿਆ ਕਿ ਆਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਨਾਲ 27 ਨਵੰਬਰ ਨੂੰ ਇੱਕ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਇਹ ਮੀਟਿੰਗ ਦਿੱਤੇ ਹੋਏ ਸਮੇਂ 'ਤੇ ਨਹੀਂ ਹੁੰਦੀ ਜਾਂ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਦਾ ਕੋਈ ਪੁਖਤਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜੋ ਕਿ ਗੁਪਤ ਐਕਸ਼ਨਾ ਦੇ ਰੂਪ ਵਿੱਚ ਵਿੱਚ ਹੋਵੇਗਾ। ਉਕਤ ਯੂਨੀਅਨ ਆਗੁਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਸਖ਼ਤ ਤੋਂ ਸਖ਼ਤ ਪ੍ਰੋਗਰਾਮ ਲਾਏ ਜਾਣਗੇ।ਆਗੂਆਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤੋਂ ਇਕੋ ਮੰਗ ਹੈ ਕਿ ਈਟੀਟੀ 2364 ਭਰਤੀ ਦੀ ਚੌਥੀ ਲਿਸਟ ਜਾਰੀ ਕੀਤੀ ਜਾਵੇ ਤੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ।ਇਸ ਮੌਕੇ ਹੈਪੀ ਖਾਨ ਲਹਿਰਾ,ਅਵਤਾਰ ਸਿੰਘ ਪਟਿਆਲਾ,ਨਰਿੰਦਰ ਸਿੰਘ ਸੰਗਰੂਰ,ਦਾਮਨਦੀਪ ਮਸਤੂਆਣਾ ਸਾਹਿਬ,ਸੋਨੂ,ਸ਼ਵੇਤਾ,ਦੀਪਿਕਾ ਆਦਿ ਬੇਰੁਜਗਾਰ ਅਧਿਆਪਕ ਹਾਜ਼ਰ ਸਨ।