ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਜੰਤਰ ਮੰਤਰ ਵਿਖੇ ਕੇਂਦਰ ਦੀ ਬੀ ਜੇ ਪੀ ਸਰਕਾਰ ਵਲੋਂ ...

ਜੰਤਰ ਮੰਤਰ ਵਿਖੇ ਕੇਂਦਰ ਦੀ ਬੀ ਜੇ ਪੀ ਸਰਕਾਰ ਵਲੋਂ  ਪੱਤਰਕਾਰਾ ਅਤੇ ਆਮ ਜਨਤਾ ਤੇ ਕੀਤੇ ਅੱਤਿਆਚਾਰਾਂ ਦੀ ਸਖਤ ਸਬਦਾ ਵਿਚ ਨਿੰਦਾ

ਜੰਤਰ ਮੰਤਰ ਵਿਖੇ ਕੇਂਦਰ ਦੀ ਬੀ ਜੇ ਪੀ ਸਰਕਾਰ ਵਲੋਂ  ਪੱਤਰਕਾਰਾ ਅਤੇ ਆਮ ਜਨਤਾ ਤੇ ਕੀਤੇ ਅੱਤਿਆਚਾਰਾਂ ਦੀ ਸਖਤ ਸਬਦਾ ਵਿਚ ਨਿੰਦਾ
ਨੱਥੂਵਾਲਾ ਗਰਬੀ ,11 ਅਕਤੂਬਰ ,
        ਦਿੱਲੀ ਦੇ ਤਾਨਾਸ਼ਾਹਾਂ ਵਲੋਂ ਕਿਤੇ ਕਿਸਾਨਾਂ ਤੇ ਮਜਦੂਰਾਂ/ ਵਿਦਿਆਰਥੀ ਵਰਗ ਤੇ ਕੀਤੇ ਅੱਤਿਆਚਾਰਾਂ ਦਾ ਰੱਥ ਰੁਕਣ ਦਾ ਨਾਮ ਨਹੀਂ ਲੈ ਰਿਹਾl ਇਹ ਗੱਲ ਦਾ ਪ੍ਗਟਾਵਾ ਕਰਦਿਆਂ ਕਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਮੋਗਾ ਦੇ ਪ੍ਰਧਾਨ ਕਸ਼ਮੀਰ ਸਿੰਘ ਭੇਖਾ ਨੇ ਸਰਕਾਰ ਦੀ ਸਖਤ ਸਬਦਾ ਵਿਚ ਨਿੰਦਾ ਕੀਤੀ ਹੈ l ਪਿੰਡ ਲੰਗੇਆਣਾ ਵਿਖੇ ਕਰਮਜੀਤ ਸਿੰਘ ਜਿਲਾ ਖਜਾਨਚੀ ਦੇ ਘਰ ਵਿਖੇ ਇਕ ਨੁਕੜ ਮੀਟਿੰਗ ਵਿਚ ਸਖਤ ਸਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਰ ਵਰਗ ਇਹਨਾਂ ਦੋਹਾਂ ਸਰਕਾਰਾ ਤੋਂ ਦੁਖੀ ਹੈ ਦੁਨੀਆਂ ਦੀ ਪਹਿਲੀ ਸਰਕਾਰ ਹੋਵੇਗੀ ਜਿਹੜੀ ਕਿਸੇ ਵਰਗ ਦੀ ਗੱਲ ਸੁਣਨ ਲਈ ਤਿਆਰ ਨਹੀਂ ਇਹ ਬੀ ਜੇ ਪੀ ਆਮ ਜਨਤਾ ਤੋਂ ਵੋਟ ਦਾ ਅਧਿਕਾਰ ਖੋਹ ਰਹੀ ਹੈ ਅਤੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ l ਇਸ  ਮੌਕੇ ਤੇ  ਮੀਟਿੰਗ ਵਿਚ ਜਗਰੂਪ ਸਿੰਘ ਮਾਹਲਾ ਮੀਤ ਪ੍ਰਧਾਨ ਮੋਗਾ, ਜਰਨਲ ਸਕੱਤਰ ਮੋਗਾ ਸਤਿਨਾਮ ਸਿੰਘ ਹਰੀਏਵਾਲਾ, ਕਰਮਜੀਤ ਸਿੰਘ ਨੈਸਲੇ, ਬਲਾਕ ਪ੍ਰਧਾਨ ਸੁਖਦੀਪ ਸਿੰਘ ਭੇਖਾ,ਗੁਰਮੀਤ ਸਿੰਘ ਭੇਖਾ ਬਲਾਕ ਪ੍ਰੈਸ ਸਕੱਤਰ  ਰਾਮ ਦਿਆਲ ਵੱਡਾ ਘਰ ਸਤਿਨਾਮ ਸਿੰਘ ਭਲੂਰ ਆਦਿ ਆਗੂ ਹਾਜਰ ਸਨ