ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਸੁਖਾਨੰਦ ਕਾਲਜ ਦੇ ਸੰਗੀਤ ਵਿਭਾਗ ਵਿੱਚ ਛੇ ਦਿਨ ਸ੍ਰੀ...

ਸੁਖਾਨੰਦ ਕਾਲਜ ਦੇ ਸੰਗੀਤ ਵਿਭਾਗ ਵਿੱਚ ਛੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਹੋਏ ਸਮਾਗਮ

ਸੁਖਾਨੰਦ ਕਾਲਜ ਦੇ ਸੰਗੀਤ ਵਿਭਾਗ ਵਿੱਚ ਛੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਹੋਏ ਸਮਾਗਮ
ਜੈਤੋ 24 ਨਵੰਬਰ ,
ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ ਸੁਖਾਨੰਦ ਦੇ ਸੰਗੀਤ ਵਿਭਾਗ ਵਿੱਚ ਛੇ ਦਿਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨਾਲ ਸੰਬੰਧਿਤ ਸਮਾਗਮ ਹੋਏ। ਇਸ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਮ ਡਾਕਟਰ ਹਰਪ੍ਰੀਤ ਕੌਰ ਔਲਖ ਤੇ ਸਮੂਹ ਪ੍ਰਬੰਧਕ ਕਮੇਟੀ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚੇ। ਇਸ ਵਿੱਚ ਗੁਰੂ ਜੀ ਦੀ ਉਸਤਤਿ ਵਿੱਚ ਪਾਠ ਕਵੀਸ਼ਰੀਆਂ,ਕਵਿਤਾਵਾਂ,ਕਥਾ ਚਲਦੇ ਰਹੇ, ਜਿਸ ਦਾ ਕਿ ਸਭ ਨੇ ਆਨੰਦ ਮਾਣਿਆ। ਇਸ ਤਰਾਂ ਸਾਰੇ ਪਰਮਾਤਮਾ ਨਾਲ ਜੁੜੇ, ਪਾਠ ਕੀਤਾ,ਉਹਨਾਂ ਨੇ ਸ਼ਰਧਾ ਭਾਵਨਾ ਕੀਤੀ। ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਬੜੇ ਆਨੰਦ ਅਤੇ ਖੁਸ਼ੀ ਦੇ ਨਾਲ ਮਾਣਿਆ। ਸੰਗੀਤ ਵਿਭਾਗ ਦੇ ਮੈਡਮ ਗੁਰਮੀਤ ਕੌਰ ਗੀਤਾ ਨੂੰ ਸਾਰਿਆਂ ਨੇ ਵਧਾਈਆਂ ਦਿੱਤੀਆਂ ਅਤੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।