ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਦਿਨ ਦਿਹਾੜੇ ਬਾਜ਼ਾਰ ਵਿੱਚ ਬਾਈਕ ਸਵਾਰ ਲੁਟੇਰੇ ਨੇ ਔਰ...

ਦਿਨ ਦਿਹਾੜੇ ਬਾਜ਼ਾਰ ਵਿੱਚ ਬਾਈਕ ਸਵਾਰ ਲੁਟੇਰੇ ਨੇ ਔਰਤ ਦੀ ਬਾਲੀ ਝਪਟੀ

ਦਿਨ ਦਿਹਾੜੇ ਬਾਜ਼ਾਰ ਵਿੱਚ ਬਾਈਕ ਸਵਾਰ ਲੁਟੇਰੇ ਨੇ ਔਰਤ ਦੀ ਬਾਲੀ ਝਪਟੀ
ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋਈ ਵਾਰਦਾਤ, ਪੁਲਿਸ ਜਾਂਚ ਵਿੱਚ ਜੁਟ
 
ਡੇਰਾਬੱਸੀ,10 ਅਕਤੂਬਰ
        ਦਿਨ-ਦਿਹਾੜੇ ਬਾਜ਼ਾਰ ਵਿੱਚ ਬਾਈਕ ਸਵਾਰ ਲੁਟੇਰੇ ਵੱਲੋਂ ਔਰਤ ਦੀ ਬਾਲੀ ਝਪਟਣ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਡੇਰਾਬੱਸੀ ਵਿੱਚ ਮੋਬਾਈਲ ਫੋਨ ਅਤੇ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਦਾ ਬੋਲਬਾਲਾ ਵਧਣ ਲੱਗਾ ਹੈ। ਤਾਜ਼ਾ ਮਾਮਲੇ ਵਿੱਚ ਬਾਈਕ ਸਵਾਰ ਇੱਕ ਲੁਟੇਰੇ ਨੇ ਦਿਨ-ਦਿਹਾੜੇ ਮੇਨ ਬਾਜ਼ਾਰ ਨੂੰ ਜਾਣ ਵਾਲੀ ਇੱਕ ਗਲੀ ਵਿੱਚ ਪੈਦਲ ਜਾ ਰਹੀ ਬਜ਼ੁਰਗ ਔਰਤ ਦੇ ਕੰਨ ਵਿੱਚੋਂ ਬਾਲੀ ਝਪਟ ਲਈ ਅਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਦੋ ਔਰਤਾਂ ਬਾਜ਼ਾਰ ਤੋਂ ਆਪਸ ਵਿੱਚ ਗੱਲਾਂ ਕਰਦੀਆਂ ਪੈਦਲ ਵਾਪਸ ਆ ਰਹੀਆਂ ਸਨ। ਇਸ ਦੌਰਾਨ ਹੈਲਮਟ ਪਹਿਨਿਆ ਇੱਕ ਲੁਟੇਰਾ ਬਾਈਕ ’ਤੇ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਦੋਵਾਂ ਔਰਤਾਂ ਵਿੱਚੋਂ ਇੱਕ ਔਰਤ ਦੂਜੀ ਦੇ ਖੱਬੇ ਪਾਸੇ ਸੀ, ਜਦਕਿ ਸੱਜੇ ਪਾਸੇ ਕੰਧ ਅਤੇ ਦੁਕਾਨਾਂ ਹੋਣ ਕਾਰਨ ਲੁਟੇਰੇ ਨੂੰ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਨਹੀਂ ਮਿਲ ਰਿਹਾ ਸੀ।
ਜਿਵੇਂ ਹੀ ਦੋਵੇਂ ਔਰਤਾਂ ਗੱਲਾਂ ਕਰਦੀਆਂ ਹੋਈਆਂ ਖੱਬੇ ਪਾਸੇ ਵੱਲ ਹੋਈਆਂ ਤਾਂ ਲੁਟੇਰੇ ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਮੌਕਾ ਮਿਲ ਗਿਆ। ਉਹ ਬਾਈਕ ਲੈ ਕੇ ਔਰਤਾਂ ਦੇ ਨੇੜੇ ਪਹੁੰਚਿਆ ਅਤੇ ਖੱਬੇ ਹੱਥ ਨਾਲ ਇੱਕ ਔਰਤ ਦੇ ਸੱਜੇ ਕੰਨ ਦੀ ਬਾਲੀ ਝਪਟਣ ਵਿੱਚ ਕਾਮਯਾਬ ਹੋ ਗਿਆ।
ਔਰਤ ਕੁਝ ਸਮਝ ਪਾਉਂਦੀ ਅਤੇ ਰੌਲਾ ਪਾਉਂਦੀ, ਇਸ ਤੋਂ ਪਹਿਲਾਂ ਹੀ ਹੈਲਮਟ ਪਹਿਨਿਆ ਲੁਟੇਰਾ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਕਰ ਰਹੀ ਹੈ।