ਅੱਜ ਦਾ ਦਿਨ:
ਲੋਕ
ਅਵਾਜ਼
Lok Awaz Tv
ਸੱਚੀ ਆਵਾਜ਼, ਲੋਕਾਂ ਲਈ
NEWS | PUNJAB | INDIA | WORLD
Breaking News
Home Punjab ਭਾਰੀ ਬਰਸਾਤ ਨਾਲ ਖਨੌਰੀ ਦੀ ਅਨਾਜ ਮੰਡੀ ਚ ਭਿੱਜਿਆ ਝੋ...

ਭਾਰੀ ਬਰਸਾਤ ਨਾਲ ਖਨੌਰੀ ਦੀ ਅਨਾਜ ਮੰਡੀ ਚ ਭਿੱਜਿਆ ਝੋਨਾ

ਭਾਰੀ ਬਰਸਾਤ ਨਾਲ ਖਨੌਰੀ ਦੀ ਅਨਾਜ ਮੰਡੀ ਚ ਭਿੱਜਿਆ ਝੋਨਾ
ਸੀਵਰੇਜ਼ ਦੇ ਨਿਕਾਸ ਦਾ ਨਾਕਸ ਪ੍ਰਬੰਧਾਂ ਦੇ ਚਲਦਿਆਂ ਅਨਾਜ਼ ਮੰਡੀ ਵਿੱਚ ਖੜਾ ਰਹਿੰਦਾ ਬਰਸਾਤੀ ਪਾਣੀ 
 
 
ਖਨੌਰੀ ,
         ਖਨੌਰੀ ਵਿਖੇ ਸਵੇਰੇ ਹੋਈ ਭਾਰੀ ਬਰਸਾਤ ਨਾਲ  ਅਨਾਜ ਮੰਡੀ ਵਿੱਚ ਕਾਫੀ ਪਾਣੀ ਭਰ ਗਿਆ, ਜਿਸ ਕਾਰਨ  ਖਰੀਦਿਆ ਗਿਆ ਝੋਨਾ ਵੀ ਮੀਂਹ ਦੀ ਮਾਰ ਹੇਠ ਆ ਗਿਆ ਅਤੇ ਕਈ ਥਾਵਾਂ ਤੇ ਭਰੇ ਹੋਏ ਝੋਨੇ ਦੇ ਗੱਟੇ ਵੀ ਅੱਧੇ ਅੱਧੇ ਪਾਣੀ ਵਿੱਚ ਡੁੱਬ ਗਏ। ਗੱਟਿਆਂ ਵਿੱਚ ਭਰਿਆ ਝੋਨਾ ਖੁੱਲ੍ਹੇ ਅਸਮਾਨ ਹੇਠ ਪਿਆ ਹੋਣ ਕਾਰਨ ਭਿੱਜ ਗਿਆ, ਜਿਸ ਨਾਲ ਫ਼ਸਲ ਦੀ ਸਾਂਭ-ਸੰਭਾਲ ਅਤੇ ਮੰਡੀ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ।
              ਮੀਂਹ ਮਗਰੋਂ ਮੰਡੀ ਵਿੱਚ ਪਾਣੀ ਖੜ੍ਹਾ ਹੋਣ ਅਤੇ ਖਰੀਦੇ ਗਏ ਝੋਨੇ ਦੇ ਭਿੱਜਣ ਕਾਰਨ ਕਿਸਾਨਾਂ ਦੀ ਮਿਹਨਤ ਅਤੇ ਫ਼ਸਲ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਝੋਨੇ ਦੀ ਸਰਕਾਰੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਰਹੇ ਹਨ, ਪਰ ਖਰੀਦ ਤੋਂ ਬਾਅਦ ਫ਼ਸਲ ਨੂੰ ਮੀਂਹ ਤੋਂ ਬਚਾਉਣਾ ਵੀ ਅਹਿਮ ਜ਼ਿੰਮੇਵਾਰੀ ਹੈ। ਅਜਿਹੇ ਵਿੱਚ ਖਨੌਰੀ ਦੀ ਅਨਾਜ ਮੰਡੀ ਵਿੱਚ ਬਣੇ ਹਹਾਲਾਤ ਨੇ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ਤੋਂ ਪਹਿਲਾਂ ਭਾਂਵੇ ਖਨੌਰੀ ਦੀ ਅਨਾਜ ਮੰਡੀ ਦੀਆਂ ਸੜਕਾਂ ਤਾਂ ਬਣਾ ਦਿਤੀਆਂ ਗਈਆਂ ਹਨ ਪ੍ਰੰਤੂ ਬਰਸਾਤੀ ਪਾਣੀ ਦੇ ਨਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਨਜ਼ਰ ਆ ਰਿਹਾ ਕਿਉਂ ਕਿ ਹੋਈ ਬਰਸਾਤ ਉਪਰੰਤ ਵੀ ਬਰਸਾਤੀ ਪਾਣੀ ਤਕਰੀਬਨ ਹਰ ਪਾਸੇ ਨਜ਼ਰ ਆ ਰਿਹਾ ਸੀ ਅਤੇ ਜਿਸ ਵਿਚ ਝੋਨੇ ਦੇ ਭਰੇ ਗੱਟੇ ਪਏ ਸਨ।  ਜ਼ਿਕਰਯੋਗ ਹੈ ਕਿ ਇਥੇ ਸੀਵਰੇਜ਼ ਕਾਫੀ ਸਾਲ ਪਹਿਲਾਂ ਦਾ ਪਾਇਆ ਦੱਸਿਆ ਜਾ ਰਿਹਾ ਹੈ ਅਤੇ ਕਦੇ ਇਸ ਦੀ ਸਾਫ ਸਫਾਈ ਹੁੰਦੀ ਨਜ਼ਰ ਨਹੀਂ ਆਈ। ਇਸ ਸਬੰਧੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੱਤਪਾਲ ਗਿੱਲ ਬਨਾਰਸੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਬਰਸਾਤ ਹੀ ਬਹੁਤ ਜ਼ਿਆਦਾ ਹੋਈ ਹੈ ਅਤੇ ਜੋ ਗੱਟੇ ਪਾਣੀ ਵਿਚ ਘਿਰ ਗਏ ਹਨ ਉਨ੍ਹਾਂ ਨੂੰ ਮਜ਼ਦੂਰਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ਤੇ ਰਖਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵੱਡੀ ਸਮਸਿਆ ਸੀਵਰੇਜ਼ ਦੀ ਹੈ।  ਬਰਸਾਤੀ ਪਾਣੀ ਕੱਢਣ ਲਈ  ਜੋ ਮੋਟਰ ਲੱਗੀ ਹੈ ਅਗਰ ਉਹ ਵੱਡੀ ਲੱਗ ਜਾਵੇ ਤਾਂ ਬਰਸਾਤੀ ਪਾਣੀ ਦੀ ਜਲਦੀ ਨਿਕਾਸੀ ਹੋ ਸਕਦੀ ਹੈ। ਸੈਡ ਬਾਰੇ ਪੁੱਛੇ ਜਾਣ ਤੇ ਪ੍ਰਧਾਨ ਸੱਤਪਾਲ ਗਿੱਲ ਨੇ ਕਿਹਾ ਕਿ ਖਨੌਰੀ ਦੀ ਅਨਾਜ਼ ਮੰਡੀ ਵਿੱਚ ਵੈਸੇ ਤਾਂ ਇਕ ਸੈਂਡ ਬਣਿਆ ਹੋਇਆ ਹੈ ਪ੍ਰੰਤੂ ਇਥੇ ਅਨਾਜ਼ ਦੀ ਜ਼ਿਆਦਾ ਆਮਦ ਹੋਣ ਨੂੰ ਦੇਖਦੇ ਹੋਏ ਅਗਰ ਇਥੇ ਹੋਰ ਸੈਡ ਬਣ ਜਾਵੇ ਤਾਂ ਆੜਤੀਆਂ ਅਤੇ ਕਿਸਾਨਾਂ ਨੂੰ ਹੋਰ ਰਾਹਤ ਮਿਲ ਜਾਵੇਗੀ ਅਤੇ ਕਣਕ, ਝੋਨੇ ਆਦਿ ਅਨਾਜ਼ ਦਾ ਭਿੱਜਣ ਤੋਂ ਬਚਾਅ ਹੋ ਸਕੇਗਾ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦਾ ਪ੍ਰਬੰਧ ਆੜ੍ਹਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆੜ੍ਹਤੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।
             ਮੰਡੀ ਵਿੱਚ ਪਾਣੀ ਦੀ ਨਿਕਾਸੀ ਅਤੇ ਖਰੀਦੇ ਹੋਏ ਝੋਨੇ ਦੀ ਸੁਰੱਖਿਆ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਲੋੜ ਹੈ ਕਿ ਸਬੰਧਤ ਧਿਰਾਂ ਤੁਰੰਤ ਢੁੱਕਵੇਂ ਕਦਮ ਚੁੱਕਣ, ਤਾਂ ਜੋ ਫ਼ਸਲ ਦੀ ਗੁਣਵੱਤਾ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਕਾਫੀ ਆੜਤੀਆਂ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਅਨਾਜ ਮੰਡੀ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾਵੇ ਅਤੇ ਪਾਣੀ ਕੱਢਣ ਲਈ ਵੱਡੀ ਮੋਟਰ ਲਗਾਈ ਜਾਵੇ।