ਪਠਾਨਕੋਟ, 22 ਨਵੰਬਰ,
ਅੱਜ ਜਿਲਾ ਪਠਾਨਕੋਟ ਦੇ ਸਯੁੰਕਤ ਕਿਸਾਨ ਮੋਰਚੇ ਦੀ ਮੀਟਿੰਗ ਪਰਮਜੀਤ ਦੀ ਪ੍ਰਧਾਨਗੀ ਹੇਠ ਬਾਠ ਸਾਹਿਬ ਵਿਖੇ ਹੋਈ। ਜਿਸ ਵਿਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕੇਵਲ ਕਾਲੀਆ, ਪਰਸ਼ੋਤਮ ਕੁਮਾਰ, ਜਮਹੂਰੀ ਕਿਸਾਨ ਸਭਾ ਵੱਲੋਂ ਕਾ ਬਲਵੰਤ ਸਿੰਘ, ਬਲਦੇਵ ਰਾਜ ਭੋਅ , ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋ ਕੇਵਲ ਸਿੰਘ ਕੰਗ, ਨੱਥਾ ਸਿੰਘ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮਿਹਰ ਸਿੰਘ, ਸਾਗਰ ਸਿੰਘ ਕਿਰਤੀ ਕਿਸਾਨ ਯੂਨੀਅਨ ਵਲੋ ਪਰਮਜੀਤ ਤੇ ਕੁਲਬੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪੁਰ ਵਲੋ ਆਈ ਐਸ ਗੁਲਾਟੀ , ਤੇ ਨੇਤਰ ਸਿੰਘ ਹਾਜਰ ਹੋਏ। ਮੀਟਿੰਗ ਵਿੱਚ ਸਯੁੰਕਤ ਕਿਸਾਨ ਮੋਰਚੇ ਵਲੋ ਅੰਮ੍ਰਿਤਸਰ ਦੀ 26 ਨਵੁੰਬਰ ਦੀ ਜੋਨਲ ਰੈਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਅਤੇ ਫੈਸਲਾ ਕੀਤਾ ਕਿ ਰੈਲੀ ਲਈ 26 ਨਵੰਬਰ ਰੈਲੀ ਲਈ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਤੋਂ 7, 00 ਵਜੇ ਰੇਲ ਰਾਹੀਂ ਜੱਥਾ ਰਵਾਨਾ ਹੋਵੇਗਾ। ਬਾਕੀ ਕਿਸਾਨ ਆਪਣੇ ਸਾਧਨਾ ਰਾਹੀਂ ਰੈਲੀ ਵਿੱਚ ਸ਼ਾਮਲ ਹੋਣਗੇ। ਮੰਗਾ ਬਾਰੇ ਗਲ ਕਰਦਿਆਂ ਆਗੂਆਂ ਨੇ ਦਸਿਆ ਕਿ ਦਿੱਲੀ ਮੋਰਚੇ ਉਪਰੰਤ ਕੇਂਦਰ ਸਰਕਾਰ ਨੇ ਸਯੁੰਕਤ ਕਿਸਾਨ ਮੋਰਚੇ ਨਾਲ ਇਕ ਲਿਖਤੀ ਸਮਝੌਤਾ ਕੀਤਾ ਸੀ। ਪਰ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤਾ। ਉਸ ਸਮਝੋਤੇ ਨੂੰ ਲਾਗੂ ਕਰਵਾਉਣ ਲਈ ਪੰਜਾਬ ਵਿੱਚ ਇਹ ਜੋਨਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ ਵਿੱਚ ਇੱਕ ਹਫਤਾ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾ ਬਾਰੇ ਧਰਨਾ ਦਿੱਤਾ ਗਿਆ। ਸਰਕਾਰ ਨਾਲ ਘੋਖਵੀ ਬਹਿਸ ਤੋਂ ਬਾਦ ਲਿਖਤੀ ਸਮਜੋਤਾ ਹੋਇਆ। ਪੰਜਾਬ ਦੇ ਖੇਤੀ ਮੰਤਰੀ ਨੇ ਵਿਧਾਨ ਸਭਾ ਦਾ ਇਜਲਾਸ ਬੁਲਾ ਲਈ ਪਾਸ ਕਰਨ ਦਾ ਐਲਾਨ ਕੀਤਾ। ਪਰ ਸਮਝੋਤੇ ਮੁਤਾਬਕ ਇਕ ਵੀ ਮੰਗ ਨਹੀਂ ਮੰਨੀ। ਸਮਝੋਤੇ ਮੁਤਾਬਕ ਪਾਣੀ ਆ ਬਾਰੇ ਹੋਏ ਸਾਰੇ ਸਮਝੌਤਿਆਂ ਨੂੰ ਰੱਦ ਕਰਨ ਦਾ ਮਤਾ ਨਹੀਂ ਪਾਇਆ ਗਿਆ। ਬੀਜ ਬਿੱਲ 2025 ਰੱਦ ਕਰਨ ਦਾ ਮਤਾ ਪਾਉਣ ਤੋਂ ਸਰਕਾਰ ਮੁੱਕਰ ਗਈ। ਕਿਸਾਨਾਂ ਦੇ ਕਰਜ਼ੇ ਸਬੰਧੀ ਵਨ ਟਾਇਮ ਸੈਟਲਮੈਂਟ ਸਕੀਮ ਤੋਂ ਵੀ ਸਰਕਾਰ ਮੁੱਕਰ ਗਈ। ਅਸੀ ਇਹਨਾ ਮੰਗਾ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰਾਗੇ। ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸਾਨ ਇਹਨਾ ਮੰਗਾ ਬਾਰੇ ਸੁਆਲ ਕਰਨਗੇ।